Elleen News

Hot News

ਆਪ ਸਰਕਾਰ ਤੇ ਬਰਸੇ Ex MLA ਜਥੇਦਾਰ ਵਡਾਲਾ, ਬੋਲੇ: ਆਦਮੀ ਪਾਰਟੀ ਨੇ ਗਰੀਬਾਂ ਦਾ ਮਾਰਿਆ ਹੱਕ, 2500 ਪੈਨਸ਼ਨ ਅਤੇ 51000 ਸ਼ਗਨ ਸਕੀਮ ਦਾ ਲਾਈਆਂ ਝੂਠਾ ਲਾਰਾ

ਜਲੰਧਰ ਦੇ ਪੰਡੋਰੀ ਜਗੀਰ,ਬਹਾਦਰਪੁਰ, ਮੁਆਈ ਵਿਖੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ(ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਅਤੇ ਸਾਬਕਾ ਐਮਐਲਏ ਨਕੋਦਰ) ਨੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਲੋਕ ਸਭਾ ਦੇ ਚੋਣ ਪ੍ਰਚਾਰ ਦੀ ਮੁਹਿਮ ਵਿਧਾਨ ਸਭਾ ਹਲਕਾ ਨਕੋਦਰ ਵਿਖੇ ਕਰਦਿਆਂ ਵੱਖ ਵੱਖ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਜਿਸ ਵੇਲੇ ਚ ਹਰ ਮੀਟਿੰਗ ਵਿੱਚ ਭਾਰੀ
ਮਾਤਰਾ ਵਿੱਚ ਅਨੇਕਾਂ ਹੀ ਸੰਗਤਾਂ ਹਾਜ਼ਰ ਹੋਈਆਂ,ਇਲਾਕੇ ਦੇ ਲੋਕਾਂ ਚ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਅਤੇ ਹੋਰ ਰਿਵਾਇਤੀ ਪਾਰਟੀਆਂ ਨੂੰ ਸਬਕ ਦੇਣ ਲਈ ਤਿਆਰ ਹਨ।.
ਅਤੇ ਹਰ ਵੋਟਰ ਨੂੰ ਅਪੀਲ ਕੀਤੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਇਮਾਨਦਾਰ ਅਤੇ ਬੇਦਾਗ ਸ਼ਖਸ਼ੀਅਤ ਆਪਣੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਵੋਟ ਪਾ ਕੇ ਵੱਡੀ ਗਿਣਤੀ ਵਿੱਚ ਜਤਾ ਕੇ ਦੇਸ਼ ਦੀ ਉੱਚ ਸੰਸਦ ਦੇ ਵਿੱਚ ਭੇਜੋ ਤਾਂ ਜੋ ਜ਼ਿਲ੍ਹਾ ਜਲੰਧਰ ਅਤੇ ਖਾਸ ਕਰ ਹਲਕਾ ਨਕੋਦਰ ਦੇ ਪਿਛਲੇ ਕਾਫੀ ਸਾਲਾਂ ਤੋਂ ਰੁਕੇ ਹੋਏ ਕੰਮ ਕਰਵਾ ਸਕੀਏ ਅਤੇ ਜੋ ਵੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੇ ਗਰੀਬਾਂ ਦਾ ਹੱਕ ਮਾਰਿਆ ਚਾਹੇ ਨੀਲੇ ਕਾਰਡ ਕੱਟੇ ਗਏ, 2500 ਪੈਨਸ਼ਨ ਦਾ ਝੂਠਾ ਲਾਰਾ ਅਤੇ 51000 ਸ਼ਗਨ ਸਕੀਮ ਦਾ ਝੂਠਾ ਲਾਰਾ ਅਤੇ ਅਨੇਕਾਂ ਹੀ ਝੂਠੇ ਲਾਰੇ ਲਾਏ ਗਏ ਇਸ ਝੂਠੀ ਸਰਕਾਰ ਦਾ ਪਰਦਾਫਾਸ਼ ਕਰ ਸਕੀਏ, ਇਹਨਾਂ ਮੀਟਿੰਗਾਂ ਵਿੱਚ ਹਾਜ਼ਰ ਸਨ ਇਸ ਮੌਕੇ ਸੁਰਤੇਜ ਸਿੰਘ ਬਾਸੀ ਪਰਮਿੰਦਰ ਸਿੰਘ ਸ਼ਾਮਪੁਰ ਕਾਲਾ ਅਟਾ ਸਰਪੰਚ ਹਰਜਿੰਦਰ ਸਿੰਘ ਜਸਵਿੰਦਰ ਸਿੰਘ ਪੰਡੋਰੀ ਜਗੀਰ ਜੀਤਾ, ਭਿੰਦਾ ਬਹਾਦਰਪੁਰ,ਲੰਬੜਦਾਰ ਬਹਾਦਰਪੁਰ, ਦਲਜੀਤ ਸਿੰਘ ਬਹਾਦਰਪੁਰ, ਜਸਵਿੰਦਰ ਸਿੰਘ ਮੁਆਈ ਅਤੇ ਜਸਵੰਤ ਮੁਆਈ ਅਤੇ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਅਤੇ ਆਦਿ ਸੰਗਤਾਂ ਹਾਜ਼ਰ ਸਨ।.

Translate »