Jalandhar/ panacea hospital clash News: ਜਲੰਧਰ ਦੇ ਕਪੂਰਥਲਾ ਚੌਂਕ ਕੋਲ ਬਣੇ ਪਨੇਸ਼ੀਆ ਹਸਪਤਾਲ ਵਿੱਚ ਅੱਜ ਖੂਬ ਹੰਗਾਮਾ ਹੋਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਇੱਕ ਮਹਿਲਾ ਪ੍ਰੈਗਨੈਂਸੀ ਦੋਰਾਨ ਦਾਖਲ ਹੋਈ ਸੀ। ਉਸ ਦੀ ਡਿਲੀਵਰੀ ਤਾਂ ਸਹੀ ਤਰੀਕੇ ਨਾਲ ਹੋ ਗਈ ਪਰ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ।ਜਿਸ ਨੂੰ ਦੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਡੀਐਮਸੀ ਰੈਫਰ ਕਰਨ ਲਈ ਕਿਹਾ ਪਰ ਆਪਣੇ ਮਰੀਜ਼ ਦੀ ਖਰਾਬ ਹੁੰਦੀ ਸਿਹਤ ਵੇਖ ਕੇ ਉਸ ਦੇ ਘਰ ਵਾਲੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਖੜੇ ਨਜ਼ਰ ਆਏ।
ਮਹਿਲਾ ਦੇ ਘਰ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਦੀ ਮਹਿਲਾ ਮਰੀਜ਼ ਬਿਲਕੁਲ ਠੀਕ ਸੀ ਪਰ ਡਿਲੀਵਰੀ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਜੋ ਇੰਜੈਕਸ਼ਨ ਦਿੱਤੇ ਉਸ ਨਾਲ ਮਹਿਲਾ ਦੀ ਸਿਹਤ ਵਿਗੜੀ ਹੈ। ਉਹਨਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਆਰੋਪ ਲਗਾਏ ਕਿ ਜਦੋਂ ਹੁਣ ਮਹਿਲਾ ਦੀ ਹਾਲਤ ਗੰਭੀਰ ਹੋ ਗਈ ਹੈ ਤਾਂ ਉਸ ਨੂੰ ਕਿਸੇ ਹੋਰ ਰੈਫਰ ਕੀਤਾ ਜਾ ਰਿਹਾ ਹੈ, ਜੋ ਕਿ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ!
ਉਹਨਾਂ ਹਸਪਤਾਲ ਪ੍ਰਸ਼ਾਸਨ ‘ਤੇ ਅਣਗਹਿਲੀ ਕਰਨ ਅਤੇ ਗਲਤ ਇੰਜੈਕਸ਼ਨ ਦੇਣ ਦੇ ਆਰੋਪ ਲਗਾਏ। ਉੱਥੇ ਹੀ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਅਮਿਤ ਜੈਨ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਡਿਲੀਵਰੀ ਤੋਂ ਬਾਅਦ ਮਹਿਲਾ ਨੂੰ ਹਾਰਟ ਦੀ ਪ੍ਰੋਬਲਮ ਦਿਖਾਈ ਦੇ ਰਹੀ ਸੀ। ਜਿਸ ਨੂੰ ਵੇਖਦੇ ਹੋਏ ਉਹਨਾਂ ਨੇ ਡਿਲੀਵਰੀ ਤੋਂ ਤਿੰਨ ਦਿਨ ਬਾਅਦ ਹੀ ਉਸ ਦੇ ਪਰੀਜਨਾਂ ਨੂੰ ਦੱਸ ਦਿੱਤਾ ਸੀ ਕਿ ਇਸ ਨੂੰ ਡੀਐਮਸੀ ਰੈਫਰ ਕਰ ਦਿੱਤਾ ਜਾਣਾ ਚਾਹੀਦਾ ਹੈ ਪਰ ਉਸ ਦੇ ਪਰਿਜਨ ਅੜੇ ਰਹੇ ਕਿ ਅਸੀਂ ਇਸਨੂੰ ਨਹੀਂ ਲੈ ਕੇ ਜਾਣਾ।
ਉਹਨਾਂ ਕਿਹਾ ਕਿ ਅਸੀਂ ਮਹਿਲਾ ਦੇ ਪਰੀਜਨਾ ਤੋਂ ਸਾਰੇ ਲੀਗਲ ਡਾਕੂਮੈਂਟ ਸਾਈਨ ਕਰਵਾਏ ਹੋਏ ਹਨ। ਇਸ ਲਈ ਉਹਨਾਂ ਤੇ ਲਗਾਏ ਜਾ ਰਹੇ ਆਰੋਪ ਝੂਠੇ ਹਨ।